ਹੱਸ ਖੇਡ ਕੇ ਰਾਤ ਗੁਜ਼ਾਰਿਆ ਸੋ ਸੂਬਾ ਅਠ ਕੇ ਜੀਵ ਉਦਾਸ ਕੀਤਾ
ਰਾਹ ਜਾਨਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾ ਮਲਾਹਾਂ ਦੇ ਪਾਸ ਕੀਤਾ
ਅੱਗੇ ਪਲੰਗ ਬੇੜੀ ਵਿਚ ਵਿਛਿਆ ਸੀ ਉੱਤੇ ਖ਼ੂਬ ਵਛਾਵਨਾ ਰਾਸ ਕੀਤਾ
ਬੇੜੀ ਵਿਚ ਵਜਾ ਕੇ ਵੰਝਲੀ ਨੂੰ ਜਾ ਪਲੰਗ ਅਤੇ ਖ਼ਾਸ ਆਮ ਕੀਤਾ
ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ ਤੇਰੀ ਸੇਜ ਦਾ ਜੱਟ ਨੇ ਰਾਸ ਕੀਤਾ