ਵਿੱਚ ਗੁਰੂ ਘਰ ਮੇਰਾ ਕਤਲ ਹੋਇਆ ,
ਕਸੂਰ ਇੰਨਾ ਕਿ ਮੈਂ ਬੱਕਰਾ ਸੀ ,
ਬੇ-ਜੁਬਾਨ ਸਾਂ ਜੋ ਮੈਂ ਫਰਿਆਦ ਕਰਦਾ ,
ਦੂਜਾ ਜ਼ੁਲਮੀ ਇਨਸਾਨ ਨਾਲ ਟਕਰਾ ਸੀ ,
‘ ਮਾਰੋ ਮੈਨੂੰ ’ ਨਹੀਂ ਇਹ ਰੱਬ ਕਹਿੰਦਾ ,
ਪਰ ਕੌਣ ਇਸ ਗੱਲ ਨੂੰ ਸਮਝਦਾ ਸੀ ,
ਆਸੇ-ਪਾਸੇ ਇਕੱਠ ਤਮਾਸ਼ੀਆਂ ਦਾ ,
ਕੋਈ ਬੋਲਿਆ ਨਾ ਕੌਮ ਤੋਂ ਡਰਦਾ ਜੀ ,
ਰੱਬ ਨੇ ਵੀ ਜਾਨਵਰਾਂ ਜਾਨ ਪਾਈ ,
ਰੋਕ ਦੇਵੋ ਜੇ ਇਸ ਬਿਨਾਂ ਸਰਦਾ ਜੀ ,
ਸੋਚੋ ਤੇ ਸਾਨੂੰ ਵੀ ਜੀ ਲੈਣ ਦੋ ਲੋਕੋ ,
ਮਰਨ ਨੂੰ ਦਿਲ ਇੰਝ ਕਿਸਦਾ ਕਰਦਾ ਜੀ