ਦਿਲ ਦੇ ਬੂਹੇ ਤੇ ਇਕ ਦੀਵਾ ਬਾਲ ਰੱਖਿਆ ਹੈ
ਤੇਰੇ ਵਾਪਸ ਆਉਣੇ ਦਾ ਇੰਤਜ਼ਾਰ ਸਜਾ ਰੱਖਿਆ ਹੈ
ਮੈਂ ਤਾਂ ਸਾਹ ਤੱਕ ਵੀ ਨਹੀਂ ਲੈਂਦਾ ਤੇਰੇ ਬਾਰੇ ਸੋਚ ਕੇ
ਬੱਸ ਏਸੇ ਯਾਦ ਨੂੰ ਸੀਨੇ ਨਾਲ ਲਾ ਰੱਖਿਆ ਹੈ
ਤੁਸੀਂ ਰੁੱਸ ਜਾਂਦੇ ਹੋ ਤਾਂ ਹੋਰ ਵੀ ਸੋਹਣੇ ਲਗਦੇ ਹੋ
ਬੱਸ ਇਹ ਹੀ ਸੋਚ ਕੇ ਜਨਾਬ ਨੂੰ ਖਫਾ ਰੱਖਿਆ ਹੈ
ਜਿਸਨੂੰ ਰੋਂਦਾ ਛੱਡ ਤੁਸੀਂ ਰੁਖਸਤ ਹੋ ਗਏ ਸੀ ਉਸ ਸ਼ਾਮ
ਅਸੀਂ ਤਾਂ ਓਸ ਸ਼ਾਮ ਨੂੰ ਬੱਸ ਸੀਨੇ ਨਾਲ ਲਾ ਰੱਖਿਆ ਹੈ
ਚੈਨ ਨਾਲ \'ਢਿੱਲੋਂ\' ਨੂੰ ਬੈਣ ਵੀ ਨਈ ਦਿੰਦੇ ਓਹ ਕਿਤੇ
ਕਿਓ ਕੇ ਤੁਹਾਡੀਆਂ ਯਾਦਾਂ ਨੇ ਇਕ ਤੂਫ਼ਾਨ ਲਿਆ ਰੱਖਿਆ ਹੈ
ਜਾਣ ਵਾਲੇ ਨੇ ਕਿਆ ਸੀ ਕਿ ਇਕ ਦਿਨ ਓਹ ਵਾਪਸ ਆਉਣਗੇ
ਏਸੇ ਹੀ ਆਸ ਵਿਚ ਆਪਣਾ ਦਰਵਾਜਾ ਖੁੱਲਾ ਰੱਖਿਆ ਹੈ
ਤੇਰੇ ਜਾਣ ਤੋਂ ਬਾਦ ਸ਼ਹਿਰ ਚ ਇਕ ਧੂੜ ਜਿਹੀ ਉੱਡੀ ਸੀ
ਓਸੇ ਧੂੜ ਨੂੰ ਅਸੀਂ ਆਪਣੀਆਂ ਪਲਕਾਂ ਤੇ ਵਿਛਾ ਰੱਖਿਆ ਹੈ
ਪਤਾ ਨਹੀਂ ਅੱਜ ਸ਼ਾਮ ਦੇ ਬੜੇ ਯਾਦ ਆ ਰਹੇ ਨੇ
ਦਿਲ ਨੇ ਮੁੱਦਤ ਤੋਂ ਜਿਸ ਸ਼ਖਸ਼ ਨੂੰ ਭੁਲਾ ਰੱਖਿਆ ਹੈ

ਆਖਰੀ ਵਾਰ ਜੋ ਆਇਆ ਸੀ ਮੇਰੇ ਘਰ ਦੇ ਪਤੇ ਤੇ
ਮੈਂ ਓਸੇ ਖ਼ਤ ਨੂੰ ਸੀਨੇ ਨਾਲ ਹਮੇਸ਼ਾ ਲਾ ਰੱਖਿਆ ਹੈ