ਮੈਂ ਤੀਲੇ ਚਾਰ ਟਿਕਾਏ ਮਰ ਕੇ
ਝਖੜ ਆਣ ਖਿਲਾਰ ਗਿਆ
ਨੀ ਤੂ ਤਾਂ ਘਟ ਨਾ ਕੀਤੀ ਨੀ ਅੜੀਏ
ਸਾਡਾ ਹੀ ਦਿਲ ਸਹਾਰ ਗਿਆ
ਮੈਂ ਬੁਰੇ ਵਕ਼ਤ ਨੂ ਆਖਾਂ ਚੰਗਾ
ਜਿਹੜਾ ਖੋਟੇ - ਖਰੇ ਨਿਤਾਰ ਗਿਆ
ਪਿਆਰ ਸ਼ਬਦ ਉਂਜ ਸੋਹਨਾ ਏ
ਹੋ 'ਦੇਬੀ' ਲਈ ਬੇਕਾਰ ਗਿਆ