ਚੇਤਨਾ ਦਾ ਦਰਿਆ ਜਦ ਬਸਤੀ ਨੂੰ ਹੋਵੇਗਾ
ਹੱਕ ਸਚ ਦਾ ਝੰਡਾ ਨਾ ਤਦ ਕੋਈ ਖੋਵੇਗਾ
ਲੋਕ ਭਰਨਗੇ ਚੁਣ ਭਾਵੇਂ ਚੰਗੇਰ ਮੋਤੀਆਂ ਦੀ,
ਪਾਰਖੂ ਅੱਖ ਵਾਲਾ,ਸੁਚੇ ਮਾਲਾ ‘ਚ ਪਰੋਵੇਗਾ
ਗੱਲ ਸਚੀ ਜਾਂ ਝੂਠੀ ਸੀ ,ਹੁਣ ਮਿੱਟੀ ਪਾਈਏ
ਮੰਜਲ ਨਵੀਂ ਰਾਹੀ ਗੀਤ ਨਵਾਂ ਕੋਈ ਛੋਵੇਗਾ
ਬੁੱਤ ਨਾ ਸਮਝੋ ਇਸ ‘ਚ ਅਜੇ ਹੈ ਜਾਨ ਬਾਕੀ
ਕਿ ਰੋਂਦਾ ਦੇਖ ਬੱਚਾ ,ਨਾ ਸਾਡਾ ਦਿਲ ਰੋਵੇਗਾ
ਕੰਢੇ ਉੱਗੇ ਉਸਦੀਆਂ ਨਿਆਮਤਾਂ ਖਾਤਰ,
ਨਾ ਸੋਚਿਆ ,ਮਿੱਟੀ ਸਾਡੀ ਨੂੰ ਸਾਥੋ ਖੋਵੇਗਾ