ਮੈਂ ਕਿੰਝ ਉਸ ਨਿਜ਼ਾਮ ਦਾ ਸਤਕਾਰ ਕਰਾਂ,
ਜਿਥੇ ਕੁਝ ਆਪਣਾ ਨਹੀਂ ਸਬ ਪਰਾਇਆ ਹੈ,

ਮੈਂ ਉਸ ਇਨਸਾਫ਼ ਨੂ ਕਿੰਝ ਸਵੀਕਾਰ ਕਰਾਂ,
ਜਿਥੇ ਸਚ ਤੇ ਲਟਕਦਾ 'ਸੂਲੀ' ਦਾ ਸਾਇਆ ਹੈ,

ਕਿੰਨੇ ਬੇ-ਸਲੀਕ ਹੋ ਗਏ ਨੇ ਲੋਕ ਮੇਰੇ ਦੇਸ਼ ਦੇ,
ਪੇਹਨਦੇ ਸੋਨਾ ਤੇ ਖੁਰਾਕ 'ਅੰਨ' ਨਹੀ 'ਮਾਇਆ' ਹੈ

ਮਜ਼ਹਬ ਤੇ ਸਿਆਸਤ ਦੀ ਜੰਗ ਹੈ ਅਮੀਰਾਂ ਦੀ,
ਮਰਦਾ ਤਾਂ ਮਰ ਰਿਹਾ ਬਸ 'ਗਰੀਬ ਦਾ ਜਾਇਆ' ਹੈ