ਛਾਵਾਂ ਦੇ ਬਦਲੇ ਧੁੱਪ ਨੂੰ ਸਾਥੀ ਬਣਾ ਲਿਆ ਹੈ ।
ਤਪਦੇ ਤੰਦੂਰ ਵਾਂਗੂੰ ਖੁਦ ਨੂੰ ਤਪਾ ਲਿਆ ਹੈ ।
ਮਿਲਿਆ ਨਾ ਗੁਲਦਸਤਾ ਹਿੰਮਤ ਨਾ ਹਾਰੀ ਫਿਰ ਵੀ
ਕਮਰਾ ਇਹ ਨਾਲ ਕੰਡਿਆਂ ਫਿਰ ਵੀ ਸਜਾ ਲਿਆ ਹੈ ।
ਉਹਨੂੰ ਪਾਉਣ ਦੀ ਤਮੰਨਾ ਭਾਰੂ ਰਹੀ ਉਮਰ ਭਰ
ਮਿਲਿਆ ਸੀ ਕੀਮਤੀ ਜੋ ਇਹ ਜਨਮ ਗਵਾ ਲਿਆ ਹੈ ।
ਤਨਹਾਈਆਂ ਦਾ ਆਲਮ ਦਿਲ ਤਾਂ ਵੀ ਬਹਿਲ ਜਾਏ
ਅੱਜ ਗਮ ਨੂੰ ਏਸੇ ਕਰਕੇ ਕੋਲੇ ਬਿਠਾ ਲਿਆ ਹੈ ।
ਚਾਹੁੰਦੇ ਤਾਂ ਹਾਂ ਅਸੀਂ ਵੀ ਹੋਵੇ ਨਾ ਰਾਤ ਕਾਲੀ
ਕੁਝ ਜੁਗਨੂੰਆਂ ਨੇ ਰਲ ਕੇ ਇਕ ਝੁੰਡ ਬਣਾ ਲਿਆ ਹੈ ।
ਇਹ ਬੱਦਲਾਂ ਅਤੇ ਹਵਾ ਦੀ ਸਾਜਿਸ਼ ਦਾ ਹੈ ਨਤੀਜਾ
ਇਸ ਬਾਗ ਨੂੰ ਸੁਕਾਈਏ ਇਹ ਮਨ ਬਣਾ ਲਿਆ ਹੈ ।
ਮੇਰੇ ਹੀ ਸ਼ਹਿਰ ਅੰਦਰ ਹੈ ਦਿਨ ਸਮੇਂ ਹਨੇਰਾ
ਇਹ ਕਿਹੜੇ ਦਾਨਵਾਂ ਨੇ ਸੂਰਜ ਨੂੰ ਖਾ ਲਿਆ ਹੈ ।
ਉਠ ਕੇ ਤੁਰਨ ਦੀ ਜਲਦੀ ਹੁਣ ਕਰ ਲਵੋ ਤਿਆਰੀ
ਇਹ ਕਹਿ ਕੇ ਪੰਛੀਆਂ ਨੇ ਜਲਦੀ ਜਗਾ ਲਿਆ ਹੈ ।
ਖਿੰਡਦੇ ਹੀ ਜਾ ਰਹੇ ਹਾਂ ਹਰ ਰੋਜ ਖਲਾਅ ਅੰਦਰ
ਆਪਣੇ ਲਈ ਆਸਮਾਂ ਤੇ ਇਕ ਘਰ ਬਣਾ ਲਿਆ ਹੈ ।
Love & Other Drugs
Due Date
The Fighter
The Next Three Days
Morning Glory