ਰਤਾ ਵੀ ਪੌਣ ਨਹੀ ਚਲਦੀ, ਕਿ ਪੱਤਾ ਸਰਕਦਾ ਹੋਵੇ
ਖ਼ਾਮੋਸ਼ੀ ਧਰਤ ‘ਤੇ ਐਸੀ, ਕਿ ਨਕਸ਼ਾ ਨਰਕ ਦਾ ਹੋਵੇ
ਕਦੇ ਰੰਗਾ, ਕਦੇ ਨਸਲਾਂ, ਕਦੇ ਧਰਮਾਂ ‘ਚ ਉਲਝਾਂ ਮੈਂ
ਮੇਰੇ ਸੁਪਨੇ ‘ਚ ਚਿੱਤਰ ਖ਼ੂਬ ਐਪਰ ਸੁਰਗ ਦਾ ਹੋਵੇ
ਪੱਛੋਂ ਤੋਂ ਪੂਰਬ ਤੀਕ, ਇਕ ਹੀ ਆਦਮੀ ਦਾ ਰੂਪ
ਸਮਝਦਾਂ ਫਿਰ ਕਿਉਂ ਕਿ ਰੱਬ ਮੇਰੇ ‘ਚੋਂ ਉਗਮਦਾ ਹੋਵੇ
ਸਦਾ ਅੱਲਹ ਦੇ ਸਾਹਾਂ ‘ਚ, ਮੈਂ ਸਾਹ ਹੀ ਭਰਦਾ ਰਹਿੰਦਾ ਹਾਂ
ਮਿਟਾਉਂਦਾ ਤੇਹ ਨਹੀਂ, ਬੰਦੇ ਦੀ ਭਾਵੇਂ ਵਿਲਕਦਾ ਹੋਵੇ
ਰਤਾ ਕੁ ਹਿਲ ਪਵੇ ਧਰਤੀ, ਤਾਂ ਘਰ ਖੰਡਰ ਹੈ ਬਣ ਜਾਂਦਾ
ਨਗਰ ਵਿਚ ਵਰ੍ਹ ਪਵੇ ਬੱਦਲੀ, ਤਾਂ ਇਹ ਵੀ ਛਲਕਦਾ ਹੋਵੇ
15.