ਦੁਖੀਆਂ ਤੇ ਮਜ਼ਲੂੰਮਾਂ ਲੋਕਾਂ ਦੀ ਢਾਲ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਲੁਹਾਈ ਜਾਂਣ ਰੰਬੀ ਦੇ ਨਾਲ ਖੋਪਰੀ
ਸੀ ਤਾਂਈਂ ਕਰਦੇ ਨਾ ਚੜ੍ਹ ਕੇ ਚਰੱਖੜੀ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਸੱਤਨਾਮ ਨਾਮ ਦੀ ਰੱਟ ਰੱਟ ਰਾਗਣੀ
ਬਿੰਨ ਦਿੰਦੇ ਹਾਥੀ ਦੇ ਮੱਥੇ ਨਾਗਣੀ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਰੰਗੜਾਂ ਦੇ ਸਿਰ ਝੱਟ ਲੈ ਜਾਂਦੇ ਕੱਟ ਕੇ
ਲੜੀ ਜਾਣ ਸੀਸ ਨੂੰ ਤਲੀਆਂ ਤੇ ਰੱਖ ਕੇ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਬੰਦ ਬੰਦ ਕਟਵਾੱ ਕੇ ਫਿਰ ਵੀ ਨਾ ਡੋਲਣ
ਤੇਰਾ ਭਾਣਾ ਮੀਠਾ ਮੁੱਖੜੇ ਚੋਂ ਬੋਲਣ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਲਾ ਲਾ ਕੇ ਉੱਚੀਆਂ ਨਗਾਰੇ ਤੇ ਚੋਟਾਂ
ਸਰਹੰਦ ਸੈ਼ਹਿਰ ਦੀਆਂ ਖੜਕੌਂਦੇ ਇੱਟਾਂ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਆਰੇ ਦੇ ਦੰਦਿਆਂ ਨਾ ਤਨ ਚਿਰਵਾਂਉਂਦੇ
ਖਾ ਕੇ ਉਬਾਲ੍ਹੇ ਵੀ ਨਈਂ ਘਬਰਾਂਉਂਦੇ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ