1947 to

ਦੇਸ਼ ਆਜਾਦ ਹੋਏ ਨੂੰ ਕਈ ਸਾਲ ਹੋ ਗਏ ਨੇ,
ਕਈ ਮਨ ਵਿੱਚ ਦੱਬੀਆਂ ਪਈਆਂ ਉਮੀਦਾਂ ਨਾਲ ਹੋ ਗਏ ਨੇ।
ਜਿਨ੍ਹਾ ਦੇਸ਼ ਦੀ ਖ਼ਾਤਿਰ ਜਵਾਨੀ, ਜਿੰਦ, ਸੁੱਖ-ਚੈਨ ਲੁਟਾਇਆ ਸੀ,
ਅੱਜ ਉਨ੍ਹਾ ਦੇ ਸਜਾਏ ਸੁਪਨਿਆ ਦੇ ਕੀ ਹਾਲ ਹੋ ਗਏ ਨੇ?
ਗੋਰੇ ਗਏ, ਪਰ ਅੰਗਰੇਜ਼ੀ ਨੇ ਸਭ ਰਿਸ਼ਤੇ ਵਿਗਾੜ੍ਹ ਦਿੱਤੇ,
ਮੋਮ, ਡੈਡ, ਅੰਕਲ-ਅੰਟੀ, ਸਾਡੇ ਕੈਸੇ ਖਿਆਲ ਹੋ ਗਏ ਨੇ।
ਹੁਣ ਨਾਲੋੰ ਗੁਲਾਮੀ ਖਰੀ ਸੀ, ਜਦੋਂ ਅਸੀੰ ਸਭ ਹਿੰਦੋਸਤਾਨੀ ਸਾਂ,
ਅੱਜ ਪੰਜਾਬੀ, ਬਿਹਾਰੀ, ਮਰਾਠੀ ਬਣ, ਖੜ੍ਹੇ ਬਵਾਲ ਹੋ ਗਏ ਨੇ।
ਏ ਸੀ ਥੱਲੇ, ਅੱਜ ਕੋਈ ਚਾਦਰ ਤਾਣ ਕੇ ਸੌਦਾ ਹੈ,
ਪਰ ਕਈਆਂ ਨੂੰ, ਫਟੇ ਕੱਪੜ੍ਹੇ ਤਾਰਿਆਂ ਛਾਵੇਂ ਸੌਂਦੇ ਕਈ ਸਿਆਲ ਹੋ ਗਏ ਨੇ।
ਜੋ ਵਾਅਦੇ ਕਰਦੇ ਸੀ, ਦੇਸ਼ ਨੂੰ ਖੁਸ਼ਹਾਲ ਬਣਾੳਣ ਲਈ,
ਅੱਜ ਆਪੇ ਕਰ ਸ਼ੋਸ਼ਣ ‘ਸੋਨੇ ਦੀ ਚਿੜ੍ਹੀ’ ਦਾ ਮਾਲੋਮਾਲ ਹੋ ਗਏ ਨੇ