ਹੌਸਲਾ ਵੀ ਕਰ,ਕੰਮ ਲੈ ਸਬਰ ਤੋ,
ਐਵੇ ਨਾ ਡਰ ਯਾਰਾ ਦੇ ਜ਼ਬਰ ਤੋ।
ਹਾਲ ਬੇ-ਹਾਲ ਲੈ ਕੱਟ ਜ਼ਿੰਦਗੀ,
ਕਰਾ ਨਾ ਅਹਿਸਾਨ ਉਸ ਬੇਕਦਰ ਤੋ।
ਰਾਹੀ ਰੁਕਿਆ ਮੰਜ਼ਿਲ ਦੇ ਨੇੜ ਆ ਕੇ,
ਲੱਗਦਾ ਕਾਫ਼ੀ ਥੱਕ ਗਿਆ ਏ ਸਫ਼ਰ ਤੋ।
ਤੁਰਨ ਵੇਲੇ ਦੀ ਖੁਸ਼ਕ ਅੱਖ ਦੱਸਦੀ ਏ,
ਕਿ ਸੀ ਕਿੰਨਾ ਤੰਗ ਉਹ ਇਸ ਘਰ ਤੋ।
ਹੋਇਆ ਸ਼ਿਕਾਰ ਫੁੱਲ ਕਿਸੇ ਆਪਣੇ ਦਾ,
ਜੋ ਡਿੱਗਦੇ ਪਏ ਹੰਝੂ ਉਸਦੀ ਲਗਰ ਤੋ।
ਫੁੱਲਾ ਭਰਿਆ ਬਾਗ ਮੈ ਆਪ ਛੱਡਿਆ,
ਸੂਲਾ ਦੇਖ ਮੈ ਡਰਾ ਕਿਉ ਹਸ਼ਰ ਤੋ।
ਜਿਸ ਦਿਨ ਉਹ ਮੈਥੋ ਜ਼ੁਦਾ ਹੋਇਆ,
ਥੋੜ੍ਹੀ ਦੂਰੀ ਹੀ ਰਹੀ ਸੀ ਕਬਰ ਤੋ।
ਸੰਧੂ ਸੱਚ ਜਾਣੀ ਜ਼ਿੰਦਗੀ ਬੇਅਰਥ ਹੋਈ,
ਜਿਸ ਦਿਨ ਉਹ ਜ਼ੁਦਾ ਹੇਇਆ ਨਜ਼ਰ ਤੋ।
ਚਾਹੇ ਬੀਜੇ ਅੰਗਾਰ ਤੂੰ ਮੇਰੇ ਰਾਹਾ ਵਿੱਚ,
ਠੰਡੀ ਆਊ ਹਵਾ ਤੈਨੂੰ ਮੇਰੇ ਨਗਰ ਤੋ