ਪੂਰਬ ‘ਚ ਜੇ ਸਵੇਰ ਤਾਂ ਪੱਛਮ ‘ਚ ਸ਼ਾਮ ਹੈ
ਤੇਰੇ ਅਨੇਕ ਰੰਗਾਂ ਨੂੰ ਮੇਰੀ ਸਲਾਮ ਹੈ
ਸਾਗਰ ਤੋਂ ਪਾਰ ਬਦਲਦੀ ਬੰਦੇ ਦੀ ਜੂਨ ਏ
ਜੀਵਨ ਹੈ ਸਹਿਜ ਦਾ ਕਿਤੇ ਕੱਸੀ ਲਗਾਮ ਹੈ
ਕਿਧਰੇ ਲਹੂ ‘ਚ ਰੰਗ ਤੇ ਨਸਲਾਂ ਦਾ ਕੋਹੜ ਏ
ਕਿਧਰੇ ਖ਼ੁਦਾ ਦੀ ਜ਼ਾਤ ਦਾ ਇੱਕੋ ਹੀ ਨਾਮ ਹੈ
ਕਿਧਰੇ ਸੁਨੇਹਾ ਕਿਰਤ ਦਾ ਹੋਰਾਂ ਦੇ ਵਾਸਤੇ
ਕਿਧਰੇ ਇਹ ਧਰਮ-ਕਰਮ ਤੇ ਅੱਲਹ ਦਾ ਨਾਮ ਹੈ
ਕਿਧਰੇ ਚਿੱਕੜ ‘ਚ ਕਮਲ ਹੈ ਕੋਈ ਖ਼ੁਦਾ ਦਾ ਰੂਪ
ਕਿਧਰੇ ਕਮਲ ਦੇ ਰੂਪ ਵਿਚ ਸਾਰਾ ਆਵਾਮ ਹੈ
ਕਿਧਰੇ ਮੁਹੱਬਤ-ਇਸ਼ਕ ਹੀ ਖੇੜਾ-ਬਹਿਸ਼ਤ ਹੈ
ਕਿਧਰੇ ਬਦਨ-ਸ਼ਬਾਬ ਇਕ ਨਸ਼ਿਆਇਆ ਜਾਮ