ਭਗਤ ਸਿੰਘਾਂ ਤੇਰੀ ਸੋਚ

* ਇਨਕਲਾਬ ਵੀ ਰਾਸ ਨਾ ਆਏ ,
ਨਾ ਕੋਈ ਰਾਸ ਕਰਾਂਤੀ ਆਈ ।
ਦੇ ਗਏ ਤੁਸੀਂ ਆਜ਼ਾਦੀ ਸਾਨੂੰ ,
ਆਪਣੀ ਜਾਨ ਦੀ ਬਾਜ਼ੀ ਲਾਈ ।
ਆਜ਼ਾਦੀ ਸੀ ਬਹੁਤ ਸਿਆਣੀ ,
ਮਹਿਲਾਂ ਅੰਦਰ ਜਾ ਕੇ ਵੜਗੀ ।
ਕੁੱਲੀਆਂ ਵਾਲੇ ਬਾਹਰ ਉਡੀਕਣ ,
ਅੰਦਰੋ ਅੰਦਰੀ ਸਿਆਸਤ ਲੜ ਗਈ ।
‘ਬਰਾੜ’ ਜਗਾਉਣੇ ਪੈਣੇ ਲੋਕੀ ,
ਆਜ਼ਾਦੀ ਢੂੰਢਣ ਜਾਈਏ ਦੱਸ ਹੁਣ ।
ਭਗਤ ਸਿੰਘਾਂ ਤੇਰੀ ਸੋਚ ਦਾ ਦੀਵਾ ,
ਕਿਵੇਂ ਮਸ਼ਾਲ ਬਣਾਈਏ ਦੱਸ ਹੁਣ ।
ਆਜ਼ਾਦ ਮੁਲਕ ,ਗ਼ੁਲਾਮ ਜ਼ਿੰਦਗੀਆਂ ,
ਕਿਵੇਂ ਆਜ਼ਾਦ ਕਹਾਈਏ ਦੱਸ ਹੁਣ