ਭਗਤ ਸਿੰਘਾ

ਅੱਜ ਵੀ ਦੇਸ਼ ਗੁਲਾਮ ਸ਼ਿਕੰਜਾ ਕੱਸਿਆ ਪੂਰਾ ਏ,,
ਦੇਖਿਆ ਤੇਰਾ ਖੁਆਬ ਅਜੇ ਤੱਕ ਖੁਆਬ ਅਧੂਰਾ ਏ,,
ਜਮੀਰ ਜਿਨਾ ਦੇ ਜਿੰਦਾ ਅੱਜ ਵੀ ਉਨਾ ਦੀ ਲੋੜ ਬੜੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਤੇਰੇ ਦੇਸ਼ ਦੀਆ ਨੀਹਾ ਨੂੰ ਘੁਣ ਆ ਲੱਗਿਆ ਏ,,
ਦੇਸ਼ ਦੇ ਬਣਦੇ ਰਾਖੇ ਉਨਾ ਹੀ ਦੇਸ਼ ਨੂੰ ਠੱਗਿਆ ਏ,,
ਝੂਠ ਹੀ ਜਿੰਦਾਬਾਦ ਕਿਸੇ ਨਾ ਕੀਤੀ ਗੱਲ ਖਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਮਜਲੂਮਾ ਨਾਲ ਅੱਜ ਵੀ ਹੁੰਦੀ ਧੱਕੇਸ਼ਾਹੀ ਏ,,
ਕਿਸੇ ਕਾਮੇ ਦੇ ਕੰਮ ਦੀ ਕਿਹਨੇ ਕੀਮਤ ਪਾਈ ਏ,,
ਦੇਖ ਰਹੇ ਤਮਾਸ਼ਾ ਸਾਰੇ ਖੜੇ ਨੇ ਚੁੱਪ ਧਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਕੁੜੀਆ ਪਿੱਛੇ ਕਰਨ ਲੜਾਈਆ ਬੜੀ ਹੈਰਾਨੀ ਏ,,
ਨਸ਼ਿਆ ਪਿੱਛੇ ਦੇਸ਼ ਮੇਰੇ ਦੀ ਤੁਰੀ ਜਵਾਨੀ ਏ,,
ਕੀ ਪੀਣਾ ਜਾਮ ਸ਼ਹਾਦਤ ਦਾ ਨਿੱਤ ਪੀਦੇ ਲਾਲ ਪਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਪਹਿਲਾ ਵਾਗੂੰ ਹੁਣ ਵੀ ਕਿਹੜਾ ਸੁਣੇ ਗਰੀਬਾ ਦੀ,,
ਢਿੱਡ ਭਰ ਮਿਲ ਜਾਏ ਰੋਟੀ ਏਹ ਗੱਲ ਨਸੀਬਾ ਦੀ,,
ਹਰ ਨੇਤਾ ਲੁੱਟੀ ਦੇਸ਼ ਨੂੰ ਜਾਦਾ ਆਪਣੀ ਜੇਬ ਭਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਤੇਰੀ ਸੋਚ ਸੀ ਕੀ ਲੋਦਾ ਨੂੰ ਕੋਣ ਏਹ ਸਮਝਾਵੇ,,
ਜੇ ਜਿਦਗਾਨੀ ਦੇਸ਼ ਕੋਮ ਦੇ ਲੇਖੇ ਲੱਗ ਜਾਵੇ,,
ਪਹਿਚਾਣ ਉਹਨਾ ਦੀ ਜਿੰਦਾ ਏਹ ਨਾ ਮਰਕੇ ਵੀ ਮਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਨੋਟ ਤੇ ਫੋਟੋ ਤੇਰੀ ਮਸਲਾ ਬਣ ਗਈ ਭਾਰੀ ਏ,,
ਫਿਲਮ ਵੀ ਤੇਰੇ ਉੱਤੇ ੩.੫ ਬਣ ਗਈ ਵਾਰੀ ਏ,,
ਪੁੱਛ ਪਵਨ ਕਿਹਨੇ ਦਿਲ ਵਿੱਚ ਫੋਟੋ ਉਹਦੀ ਜੜੀ
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ