ਸਾਗਰ ਦੀਆਂ ਛੱਲਾਂ ਨੂੰ ਡੱਕਣ ਦੀ ਤਾਕਤ ਨਹੀਂ ਮੇਰੇ ਵਿੱਚ
ਮੈਂ ਨਿੱਕੀ ਜਿਹੀ ਨਦੀ
ਮੇਰਾ ਧਰਮ ਹੈ
ਸਾਗਰ ਵਿੱਚ ਮਿਲ ਜਾਣਾ
ਮੈਂ ਸਮੇਂ ਦੇ ਵਹਿਣ ਵਾਂਗ ਨਿਰੰਤਰ ਚਲਦੀ ਹਾਂ
ਮੇਰਾ ਕਰਮ ਹੈ
ਮੁੱਠੀ ‘ਚ ਘੁੱਟੀ ਰੇਤ ਵਾਂਗ ਕਿਰ ਜਾਣਾ
ਬ੍ਰਹਿਮੰਡ ਦੇ ਘੇਰ ਵਿੱਚ ਇੱਕ ਅਣੂ ਦੀ ਔਕਾਤ ਕੋਈ ਨਹੀਂ
ਪਰ ਮੇਰਾ ਭਰਮ ਹੈ
ਕੁਦਰਤ ਸੰਗ ਇੱਕ ਹੋ ਜਾਣਾ……