ਕੀ ਹੋਇਆ ਜੇ ਉਜੜੇ ਪਏ ਬਾਗ ਅੱਜ,
ਕਦੇ ਆਵੇਗੀ ਬਹਾਰ ਇਹਨਾ ਵੀਰਾਨਿਆ ਤੇ।
ਦੁੱਖਾ ਦੀ ਜ਼ਮੀਨ ਸਿੰਜ਼ ਦੇਣੀ ਖੁਸ਼ੀਆ ਨੇ,
ਬੜੇ ਮੋੜ ਪੈਂਦੇ ਵਗਦੇ ਸਮੇਂ ਦੇ ਮੁਹਾਨਿਆ ਤੇ।
ਹਰ ਉਦਾਸੀ ਰਾਹ ਸੱਜਣਾ ਦੇ ਪਿੰਡ ਜਾਵੇ,
ਕਦੇ ਹੋਊ ਮਿਹਰਵਾਨ ਸ਼ਮਾ ਪਰਵਾਨਿਆ ਤੇ।
ਜੇ ਅੱਜ ਚਸ਼ਮ ਨਾ ਕੋਈ ਪਿਆਉਣ ਵਾਲਾ,
ਕਿਸੇ ਸਮੇਂ ਜਾਣਾ ਨਾ ਪੈਣਾ ਮੈਖਾਨਿਆ ਤੇ।
ਅੱਜ ਬੇਦਰਦ ਮੋਸਮ,ਹਵਾ ਸਰਦ ਬੜੀ,
ਕਦੇ ਬਣ ਸੰਗੀਤ ਘੁਲੇਗੀ ਵਿੱਚ ਤਰਾਨਿਆ ਦੇ।
ਦੁੱਖ ਦੇ ਤੂਫ਼ਾ ਅੱਗੇ ਉੱਡੀ ਨਾ ਰੇਤੇ ਵਾਂਗ,
ਰੱਖੀ ਥੋੜ੍ਹੀ ਉਮੀਦ ਗਮਖਾਰ ਅਫਸਾਨਿਆ ਤੇ।
ਪਿੱਠ ਤੇ ਖੰਜ਼ਰ ਖੋਭ ਦਿੰਦੇ,ਬਰਾੜ ਇਹ,
ਬਸ ਇਤਬਾਰੀ ਨਾ ਰੱਖੀ ਬੇਇਮਾਨਿਆ ਤੇ।