ਕਿਤੇ 2 ਪੀਲੇ ਪੱਤੇ ਜ਼ਖ਼ਮੀ ਨੇ ਤਾਰੇ
ਲੱਭਦੇ ਨੇ ਚੰਨ ਤੈਨੂੰ ਪੱਲੇ ਤੇਰੇ ਲਾਰੇ
ਕਿੱਥੇ ਰਾਤ ਕਿੱਥੇ ਸ਼ਾਮਾਂ ਕਿੱਥੇ ਨੇ ਹਨੇਰੀਆਂ
ਹਰ ਪਲ ਹਰ ਸਾਹ ਗੱਲਾਂ ਬਸ ਤੇਰੀਆਂ
ਕੈਰੀ ਅੱਖ ਤੱਕਦੇ ਨੇ ਰਾਹ ਅੱਜ ਸਾਰੇ
ਲੱਭਦਿਆਂ 2 ਤੈਨੂੰ ਉਮਰ ਇਹ ਬੀਤ ਗਈ
ਕਦੇ ਮਿਲ ਜਾਣਾ ਵਿਛੜਣਾ ਉਹ ਰੀਤ ਗਈ
ਕਿਵੇਂ ਦੱਸ ਕੱਟ ਲਵਾਂ ਗੀਤਾਂ ਦੇ ਸਹਾਰੇ
ਖੇਤ ਹਿੱਕੀਂ ਸਰ੍ਹੋਂ ਸੀ ਸੋਨ ਰੰਗੀ ਸੀ ਦੁਪਹਿਰ
ਬੰਨ੍ਹਿਆਂ ਤੇ ਮੇਲਦੀ ਸੀ ਸੱਪਣੀ ਦਾ ਸੀ ਹਰ ਪਹਿਰ
ਕਿਤੇ 2 ਪੰਛੀ ਡਿੱਗੇ ਨੈਣੀਂ ਹੰਝੂ ਖਾਰੇ
ਤਾਰੇ ਗਿਣ ਰਾਤ ਲੰਘੀ ਰੂਹ ਰਹੀ ਕਿੱਲੀ ਟੰਗੀ
ਕੋਸੇ ਸਾਹੀਂ ਜਿ਼ੰਦ ਰੰਗੀ ਪੌਣ ਕੋਲੋਂ ਮੌਤ ਮੰਗੀ
ਝਨ੍ਹਾਂ ਚ ਭਿਉਂ ਕੇ ਤਾਰੇ ਨੈਣੀਂ ਝੱਲ ਮਾਰੇ