ਬਿਰਹੋਂ ਪਿੰਡ ਦੀਆਂ ਪਾਗਲ ਬੁੜੀਆਂ,
ਮੋੜਵਾਂ ਇਕੱਠ ਕਰ ਮੈਨੂੰ ਰੋਣ ਤਾਈ ਜੁੜੀਆਂ ,
ਵੇਖਣ ਲਈ ਮੇਰੀ ਲਾਸ਼ ਪਹਿਲਾਂ ਖੂਬ ਲੜੀਆਂ
ਫੇਰ ਮੈਨੂੰ ਟੁੰਬਣ ਤਾਂਈ ਉੱਤੇ ਈ ਆਣ ਚੜੀਆਂ ,
ਕੁਝ ਇੱਕ ਨੂੰ ਨਾ ਥਾਂ ਮਿਲ ਰਹੀ,
ਬਾਹਰ ਉਡੀਕਣ ਖੜੀਆਂ
ਮੈਨੂੰ ਮਰਦਾ ਵੇਖ ਕੇ ,
ਸਭ ਦੁਖੀ ਭਾਂਵੇ ਨੇ ਬੜੀਆਂ ,
ਜਾਂਦੇ ਹੋਏ ਲਿਖਦੇ ਨੂੰ ਵੇਖ ਰਹੀਆਂ ਨੇ ਡਰੀਆਂ,
ਕਿਧਰੇ ਮੋਇਆ ਜਿਊਦਾ ਤਾਂ ਨਹੀ,
ਟੋਹ ਰਹੀਆਂ ਨੇ ,ਚਲਾਕ ਨੇ ਬੜੀਆਂ,
ਲਓ ਜੀ ਆ ਗਿਆ ਯਕੀਨ ,
ਗੁਡੀ ਬੋ ਏ , ਟੁੱਟ ਗਈ ਸਾਹਾਂ ਵਾਲੀ ਡੋਰ ,
ਲੱਗੇ ਛਣ ਕਣ ਘੁੰਗਰੂ ਤੇ ਖੜਕਣ ਲੱਗੇ ਢੋਲ ,
ਇੱਕ ਮਜਾਜਣ ਪਿਆਰੀ ਬੋਲੀ ,ਪਾਈ ਆ ਕੇ ਮੇਰੇ ਕੋਲ ,
ਮੈ ਨਾ ਤੇਰੇ ਨਾਲ ਲੜੂੰਗੀ ਢੋਲਾ ,ਉਠ ਦੋ ਬੋਲ ਤਾਂ ਮਿਠੜੇ ਬੋਲ ,
ਪਿੱਟ ਪਿੱਟ ਥੱਕਦੀਆਂ ਨੂੰ ਲੱਗੀ ਸਤਾਉਣ ਜਦ ਭੁੱਖ
ਫਾੜ ਮੇਰੇ ਲੀੜੇ ,ਨਹਲਾ ਦਿੱਤਾ ਮੈਨੂੰ ਭਰ ਹੰਜੂਆਂ ਦੇ ਬੁੱਕ ,
ਇੱਕ ਵੈਰਨ ਮੈਨੂੰ ਲੁਕਾ ਤਮਾਸ਼ੇ ਤੋ ,ਲੈ ਗਈ ਪਰਾਂ ਚੁੱਕ
ਕਰਨੇ ਹਿਸਾਬ ਹਾਲੇ ਵੀ ਬਾਕੀ ਨੇ ,ਮੈ ਲਿਆਈ ਵਹੀ ਜਰਬਾਂ ਵਾਲੀ
ਪਲ ਦੋ ਪਲ ਤਾਂ ਰੁਕ
ਮੇਰੀ ਪਿੱਠ ਤੇ ਸਦੀਵੀ ਕਾਲਖ ਫਿਰ ਲਗਾਈ ਗਈ
ਮਰਨੋ ਬਾਅਦ ਵੀ ਮੈਨੂੰ, ਕਰਜਾਈ ਹੋਣ ਦੀ ਸਜਾ ਸੁਣਾਈ ਗਈ
ਮੇਰੀ ਲਾਸ਼ ਭੁੱਲ ਗਏ ਮੇਰੇ ਪਿਆਰੇ ਹੀ
ਇਹ ਉਡੀਕ ਰਹੀ ਕਬਰ ਨੂੰ
ਅੱਜ ਤੱਕ ਵੀ ਨਾ ਦਫਨਾਈ ਗਈ