ਜੇਕਰ ਰਾਜਨੀਤੀ ਨਾ ਬੇਈਮਾਨ ਹੁੰਦੀ ,
ਫੇਰ ਪੈਦੇ ਨਾ ਡਾਕੇ ਸਾਡੇ ਪਾਣੀਆਂ ਤੇ !
ਜੇ ਇਹਨਾਂ ਦੇ ਦਿਲਾਂ ਵਿੱਚ ਪੰਥ ਲਈ ਦਰਦ ਹੁੰਦਾ,
ਕੌਣ ਕਰਦਾ ਕਿੰਤੂ ਪਰੰਤੂ ਬਾਣੀਆਂ ਤੇ !
ਆਪਣੇ ਘਰ ਵਿੱਚ ਹੀ ਕਦਰ ਪੈਂਦੀ ਪ੍ਰਦੇਸੀ ,
ਮੁੜ ਬਣਦੇ ਗੁਲਾਮ ਕਿਉ,
ਇੰਗਲੈਂਡ ਦੀਆ ਰਾਣੀਆਂ ਦੇ !
ਨਸ਼ਿਆ ਦੇ ਦਰਿਆ ,
ਕਾਸ਼ ਸੁੱਕ ਜਾਂਦੇ !
ਚਿਹਰੇ ਹੋਣੇ ਸੀ ਖਿੜ੍ਹੇ ਫੁੱਲ ਵਾਂਗੂ ,
ਮੇਰੇ ਹਾਣੀਆਂ ਦੇ !
ਬੜੇ ਸਾਲਾਂ ਤੋ ਭੋਗ ਰਿਹਾ ,
ਸੰਤਾਪ ਪੰਜਾਬ ਸਾਡਾ !
ਸਿਆਸਤ ਦੀਆ ਵੰਡਾਂ ਕਾਣੀਆਂ ਦੇ !
ਅੱਜ ਆਪਣੇ ਹੀ ਵੈਰੀ ਹੋਏ ਦੇਖੋ ,
ਲੈ ਕੇ ਬੈਠੈ ਆਰੀਆਂ ,
ਵੱਢਣ ਨੂੰ ਏਸ ਦੀਆ ਟਾਹਣੀਆਂ ਤੇ !
ਕੌਮ ਦੇ ਸੂਝਵਾਨ ਅਗਵਾਈ ਕਰਦੇ ਸਾਡੀ ,
ਤਾਂ ਮੱਥਾ ਟੇਕਦੇ ਲੋਕ ਕਿਉ ,
ਅਖੌਤੀ ਸੰਤਾਂ ਅਤੇ ਮੜੀ, ਮਸਾਣੀਆਂ ਤੇ
ਭਾਈਚਾਰਕ ਸਾਂਝ “ਬਰਾੜ”
ਮਜਬੂਤ ਹੁੰਦੀ ,
ਕਾਤੋ ਝੂਰਦਾ ਪੰਥ ,
ਵਧੀਕੀਆਂ ਪੁਰਾਣੀਆਂ ਤੇ
ਵਧੀਕੀਆਂ ਪੁਰਾਣੀਆਂ ਤੇ ..!!!!!