ਵੇਖੋ ਅੱਜ ਇਨਸਾਨ ਦੀ,
ਇਨਸਾਨੀਅਤ ਕੀ-ਕੀ ਰੰਗ ਖਿਲਾਰਦੀ ਏ।
ਪੁੱਤ ਨੂੰ ਪਿਉ ਦੀ ਸ਼ਰਮ ਰਹੀ ਨਾ,
ਮਾ ਧੀ ਨੂੰ ਕੁੱਖ ਚੋ ਮਾਰਦੀ ਏ।
ਕਿਸੇ ਵਸਦੇ ਨੂੰ ਉਜਾੜ ਕੇ,
ਇਹ ਆਪਣਾ ਕੰਮ ਸਵਾਰਦੀ ਏ।
ਭਾਈ-ਭਾਈ ਨੂੰ ਮਾਰਨ ਲੱਗੇ,
ਗੱਲ ਰਹੀ ਨਾ ਕੋਈ ਪਿਆਰ ਦੀ ਏ।
ਪੈਰ-ਪੈਰ ਤੇ ਮੁਕਰਨ ਸੱਜਣ,
ਗੱਲ ਕਰਾ ਕਿਹੜੇ ਸੱਚੇ ਦਿਲਦਾਰ ਦੀ ਏ।
ਲੈ ਵੋਟਾ ਪਿੱਛੋ ਖੂਨ ਚੁਸਣ,
ਸਰਕਾਰ ਪਿਹਲਾ ਹੀ ਪੁਚਕਾਰਦੀ ਏ।
ਨਾ ਹਿੰਮਤ ਮੂੰਹ ਤੇ ਗੱਲ ਕਰਨ,
ਸੱਟ ਪਿੱਠ ਤੇ ਕਿਤੇ ਵਾਰ ਦੀ ਏ।
ਰਹੇ ਉਕਸੁੱਤ ਦੁਨੀਆ ਜਿੱਤਣ ਲਈ,
ਮਨਜੂਰ ਕਰਦੀ ਨਹੀ ਗੱਲ ਹਾਰ ਦੀ ਏ।
ਮੈ ਨਹੀ ਯਾਰਾ ਤੈਨੂੰ ਮਿਲਣ ਆਉਣਾ,
ਝਨਾਬ ਅੱਜ ਫਿਰ ਪਈ ਠਾਠਾ ਮਾਰਦੀ ਏ।
ਮੈ ਤੇਰੇ ਲਈ ਜਾਨ ਵੀ ਦੇ ਦਿਉ,
ਗੱਲਾ_ਗੱਲਾ ਦੇ ਵਿੱਚ ਸਾਰਦੀ ਏ।
ਤੂੰ ਕਿਉ ਬਰਾੜ ਕਿਸੇ ਦੀ ਗੱਲ ਕਰਦਾ ਏ,
ਗੱਲ ਤੇਰੇ ਅੰਦਰਲੇ ਵਿਕਾਰ ਦੀ ਏ