ਮੈਂ ਖੜ੍ਹਾ ਦੁਨੀਆ ਦੀ ਭੀੜ੍ਹ ਵਿੱਚ , ਪਰ ਇਕਦਮ ਇਕੱਲਾ ਹਾਂ,
ਇਸ ਦੌੜ੍ਹ-ਭੱਜ ਭਰੀ ਜਿ਼ੰਦਗੀ ਵਿੱਚ, ਕਿਉਂ ਮੈਂ ਬੇਦਮ ਨਿਚੱਲਾ ਹਾਂ?
ਦੁਨੀਆ ਦੀਆਂ ਰੰਗ-ਰੰਗੀਨੀਆਂ ਵੀ ਮੇਰੇ ਦਿਲ ਨੂੰ ਭਾਵਣ ਨਾ,
ਇਸ ਜੱਗ ਦੀ ਤਿਰਛੀ ਨਜ਼ਰ ਵਿੱਚ, ਮੈਂ ਏਸੇ ਲਈ ਬਣਿਆ ਝੱਲ੍ਹਾ ਹਾਂ।
ਭਾਵੇਂ ਦਿਲ ਮੇਰਾ ਪਾਕ-ਸਾਫ਼ ਨਹੀਂ, ਹਰ ਦੋਸ਼ ਵੀ ਹੋਣਾ ਮਾਫ਼ ਨਹੀਂ,
ਜੌ ਵਰ੍ਹਿਆਂ ਦਾ ਖੁਣਿਆ ਦਿਲ ਉੱਤੇ, ਹਾਲੇ ਤਾਈਂ ਜ਼ਖ਼ਮ ਮੈਂ ਅੱਲ੍ਹਾ ਹਾਂ।
ਨਾ ਸੱਚ ਦੇ ਨਾਲ ਮੈਂ ਤੁਰ ਸਕਿਆ, ਨਾ ਝੂਠ ਤੌਂ ਪਿੱਛੇ ਮੁੜ੍ਹ ਸਕਿਆ,
ਇਸ ਚੱਕੀ ਵਿੱਚ ਪਿਸਦੇ-ਪਿਸਦੇ, ਨਾ ਮੈਂ ਇੱਕ ਦਾ ਨਾ ਹੀ ਦੁਵੱਲਾ ਹਾਂ।
ਨਾ ਕਿਸੇ ਦੇ ਨਾਲ ਮੈਂ ਖੜ੍ਹ ਸਕਿਆ, ਨਾ ਹੀ ਕਿਸੇ ਦੀ ਖ਼ਾਤਿਰ ਲੜ੍ਹ ਸਕਿਆ,
ਨਾ ਮੈਥੌਂ ਦੁਸ਼ਮਣ ਦਾ ਕਿਰਦਾਰ ਹੋਇਆ, ਨਾ ਬਣ ਸਕਿਆ ਦੋਸਤ ਸੁਵੱਲਾ ਹਾਂ।
ਨਾ ਮੈਂ ਕਿਸੇ ਦਾ ਅੱਖ਼ੀ ਤਾਰਾ ਹਾਂ, ਨਾ ਬਣ ਸਕਿਆ ਜਿਉਣ-ਸਹਾਰਾ ਹਾਂ,
ਨਾ ਮੈਂ ਕਿਸੇ ਦਾ ਬਾਹੀਂ ਗਜ਼ਰਾ ਬਣਿਆ, ਨਾ ਬਣ ਸਕਿਆ ਚੀਚੀ ਛੱਲ੍ਹਾ ਹਾਂ।
ਕਈ ਸਾਲ ਮੈਂ ਉਮਰ ਗੁਜ਼ਾਰ ਲਈ, ਸਾਰੇ ਏਦ੍ਹਾ-ਉਦ੍ਹਾ ਉਜਾੜ੍ਹ ਲਈ,
ਅਖ਼ੀਰੀ ਰੱਬ ਦੀ ਓਸ ਅਦਾਲਤ ਵਿੱਚ, ਬਣ ਮੁਜ਼ਰਿਮ ‘ਬਰਾੜ’ ਹੀ ਚੱਲਾ ਹਾਂ