ਮਿਟਾਂਇਆਂ ਨਾ ਮਿਟਦੇ ਦਾਗ ਲਹੂ ਦੇ
ਨਿਸ਼ਾਨ ਨਾ ਐਸੇ ਕਿਸੇ ਵਸਤੂ ਦੇ
ਅਣਮੁੱਲੇ ਅਲਫਾਜ਼ ਆਖੇ ਬਜ਼ੁਰਗਾਂ
ਗੱਤ ਨਹੀਂ ਮਿਲਦੀ ਵਾਝੋਂ ਗੁਰੂ ਦੇ
ਭੰਵਰਾਂ ਚੋਂ ਬੇੜੀ ਕਿਨਾਰੇ ਲਗਾਈ
ਸਿਰ ਸੇਹਰਾ ਹੈ ਮਲਾਹ ਤੇ ਚੱਪੂ ਦੇ
ਸੀਨੇ ਚੁ ਜੀਵੇਂ ਛੁਪੀ ਹੈ ਤਮੱਨਾ
ਸਰੂਰ ਵੀ ਛੁਪਿਆ ਵਿੱਚ ਖੁਸ਼ਬੂ ਦੇ
ਭੁੱਖ ਵਿਦਵਾਨਾ ਦੀ ਵਿਦਵਾਨ ਜਾਨਣ
ਨਜ਼ਮਾਂ ਤੇ ਲਿਖਤਾਂ ਖੁਰਾਕ ਨੇ ਰੂਹ ਦੇ
ਬੀਤੇ ਪਲਾਂ ਨੂੰ ਇਹ ਫਿਰ ਢੂੰਡਦੀ ਹੈ
ਸਦਕੇ ਮੈਂ ਜਾਂਵਾਂ ਮੇਰੀ ਆਰਜ਼ੂ ਦੇ
ਨਾ ਰੁੱਖ ਹੀ ਰੱਖੇ ਨਾ ਲੱਗੀ ਝੱੜੀ
ਮੁੱਕ ਚੱਲੇ ਹੁੱਣ ਪਾਣੀ ਵੀ ਖੂਹ ਦੇ