ਛੱਡੀ ਨਾ ਕਸਰ ਜ਼ਾਲਿਮ ਨੇ ਜ਼ੁਲਮ ਕਰਦਿਆਂ
ਕੀਤਾ ਨਾ ਤਰਸ ਸਿਰ ਕਿਸੇ ਦਾ ਕਲਮ ਕਰਦਿਆਂ
ਖਾਦਾ ਖੁਦਾਅ ਦਾ ਖੋਫ ਨਾ ਬੇ-ਗੈਰਤਾਂ ਰਤਾ
ਘਰ-ਬਾਰ ਕਿਸੇ ਦੂਸਰੇ ਦਾ ਹਜਮ ਕਰਦਿਆਂ
ਘਟੀਆ ਕਿਸਮ ਦੇ ਜਾਨਵਰ ਦਰਿੰਦੇ ਹੋਣਗੇ
ਘਬਰਾਏ ਨਹੀਂ ਕਾਲਜੇ ਜੋ ਜ਼ਖਮ ਕਰਦਿਆਂ
ਐਹੋ ਜੇਹੇ ਦੁਸ਼ਟ ਤਾਂ ਧਰਤੀ ਤੇ ਬੋਝ ਨੇ
ਮਾਸੂਮ ਵੀ ਨਾ ਬਖਸ਼ੇ ਜਿਨ੍ਹਾਂ ਜੁਰਮ ਕਰਦਿਆਂ
ਵਾਂਝੇ ਨੇ ਇਹ ਅਕਲ ਤੋਂ ਵਾਂਝੇ ਹੀ ਰਹਿਣਗੇ
ਡਰੇ ਨਹੀਂ ਜੋ ਲੋਕ ਬੁਰੇ ਕਰਮ ਕਰਦਿਆਂ
ਨਜ਼ਰਾਂ ਚੁ ਮੇਰੀ ‘ਅਰਸ਼ੀ,ਉਹ ਹੀਜੜੇ ਹੀ ਨੇ
ਜੋ ਝਿਜਕੇ ਨਹੀਂ ਕਿਸੇ ਨਾਲ ਕੁਕਰਮ ਕਰਦਿਆਂ
ਸਿੱਖੀ ਸਰੂਪ ਹੋਰ ਵੀ ਵਧਿਆ ਤੇ ਫੈਲਿਆ
ਕੋਸਿ਼ਸਿ਼ ਕਰੀ ਔਰੰਗੇ ਮੈਂ ਖਤਮ ਕਰ ਦਿਆਂ