ਗ਼ਮ ਤੇਰੇ ਨੂੰ ਗ਼ਮ ਨਾਲ ਖਾ ਰਿਹਾ
ਗ਼ਮ ਲੈ ਕੇ ਆਇਆ ਸੀ, ਗ਼ਮ ਲੈ ਕੇ ਜਾ ਰਿਹਾ
ਮੇਰੇ ‘ਚ ਸਮਾ ਜਾ ,ਮਂੈ ਤੇਰੇ ‘ਚ ਸਮਾ ਰਿਹਾ
ਗ਼ਮ ਤੇਰੇ ਨੂੰ ਗ਼ਮ ਨਾਲ ਖਾ ਰਿਹਾ ।
ਗ਼ਮਾ ਨਾਲ ਯਾਰੀ ਹੱਕ ਆਸ਼ਕਾ ਦਾ
ਤੇਰੇ ਗ਼ਮਾਂ ਤੇ ਮੈਂ ਅੱਜ ਗ਼ਮ ਬਣਕੇ ਛਾ ਰਿਹਾ
ਤੈਨੂੰ ਦਰਦ ਨਾ ਆਇਆ,ਸਿ਼ਵ ਰਿਹਾ ਕਰਲਾਉਂਦਾ
ਛੱਡ ਕਿ ਸਲੇਮਪੁਰਾਂ ,ਬਟਾਲੇ ਵੱਲ ਜਾ ਰਿਹਾ ।
ਕਰੂੰਗਾ ਸਿ਼ਕਾਇਤ ਤੇਰੀ ਸਿ਼ਵ ਕੋਲ ਜਾ ਕੇ
ਸਿ਼ਵ ਦਿਆਂ ਗੀਤਾਂ ਨੂੰ ਦਿਲ ਨਾਲ ਗਾ ਕੇ
ਹਾਏ ਨੀ ਮੁਹੱਬਤੇ ਤੂੰ ਪੱਥਰ-ਦਿਲ ਹੋਈ
ਕਦੇ ਸਿ਼ਵ ਤੜਫਾਇਆ ਅੱਜ ਮੈਂ ਕੁਰਲਾ ਰਿਹਾ।
ਖੁਦਾ ਦੀ ਖੁਦਾਈ ‘ਚੋਂ ਨਾ ਲੱਭਿਆ ਪਿਆਰ ਮੈਨੂੰ
“ਬਰਾੜ” ਖੁਸ਼ੀ ਸੰਗ ਮੌਤ ਅਪਣਾ ਰਿਹਾ
ਗ਼ਮ ਤੇਰੇ ਨੂੰ ਗ਼ਮ ਨਾਲ ਖਾ ਰਿਹਾ
ਗ਼ਮ ਲੈ ਕੇ ਆਇਆ ਸੀ ਗ਼ਮ ਲੈ ਕੇ ਜਾ ਰਿਹਾ।