ਜਿਹੜੇ ਫੁੱਲ ਸਨ ਕਦੇ ਗਲੇ ਦਾ ਹਾਰ ਬਣੇ।
ਉਹੀ ਫੁੱਲ ਅੱਜ ਸਾਡੇ ਲਈ ਨੇ ਖਾਰ ਬਣੇ।
ਲਹਿਰਾਂ ਦੇ ਵਿਚ ਗੋਤੇ ਖਾਂਦਾ ਛੱਡ ਆਏ,
ਕਦੇ ਜੋ ਡੁੱਬਦੀ ਬੇੜੀ ਦੇ ਪਤਵਾਰ ਬਣੇ।
ਸਾਡੇ ਪਾਏ ਪੂਰਨਿਆ ਤੇ ਚਲਦੇ ਸਨ,
ਅੱਜ ਉਹ ਸਾਡੇ ਰਾਹਾਂ ਵਿਚ ਦੀਵਾਰ ਬਣੇ।
ਇੱਕ ਦੋ ਨਹੀਂ ਸੈਂਕੜਿਆਂ ਨੂੰ ਪਰਖ ਲਿਆ,
ਹੁਣ ਤਾਂਈ ਸਬ ਮਤਲਬ ਦੇ ਹੀ ਯਾਰ ਬਣੇ।
ਜੀਣ ਮਰਨ ਦੇ ਕਰਕੇ ਵਾਅਦੇ ਉਮਰਾਂ ਦੇ,
ਸਾਨੂੰ ਛੱਡ ਕੇ ਤੁਰਦੇ ਅੱਧ ਵਿਚਕਾਰ ਬਣੇ।
ਮੇਰੇ ਘਰ ਦੇ ਦਰ ਹਮੇਸ਼ਾਂ ਖੁੱਲੇ ਨੇ,
ਮੁੜ ਆਵੀਂ ਜੇ ਤੇਰਾ ਕਦੇ ਵਿਚਾਰ ਬਣੇ।
‘ਬਰਾੜ’ ਦੀ ਇਹੋ ਆਦਤ ਮਾੜੀ ਏ,
ਵੈਰ ਭੁਲਾ ਕੇ ਦੁਸ਼ਮਣ ਦਾ ਵੀ ਯਾਰ ਬਣੇ।