ਤੇਰੇ ਹੁਸਨ ਦੀ ਝਲਕ ਜੇ ਨਾ ਪੈਂਦੀ
ਦਿਲ ਸਾਡਾ ਵੀ ਤਾਂ ਅਵਾਰਾ ਨਾ ਹੁੰਦਾ
ਚੰਦ ਧਰਤੀ ਉੱਤੇ ਜੇ ਕਿਤੇ ਆ ਜਾਂਦਾ
ਅੰਬਰਾਂ ਵਿੱਚ ਇੱਕ ਵੀ ਤਾਰਾ ਨਾ ਹੁੰਦਾ
ਬੇੜੀ ਜ਼ਿੰਦਗੀਂ ਦੀ ਕਦੇ ਵੀ ਡੁੱਬਦੀ ਨਾ
ਸਮੁੰਦਰ ਵਾਂਗ ਜੇ ਦੂਰ ਕਿਨਾਰਾ ਨਾ ਹੁੰਦਾ
ਗੀਤ ਹਵਾਵਾਂ ਵੀ ਖੁਸ਼ੀਂ ਦੇ ਗਾਏਂ ਹੁੰਦੇ
ਬਾਗਾਂ ਵਿੱਚ ਜੇ ਖ਼ਿਜ਼ਾ ਦਾ ਪਸਾਰਾ ਨਾ ਹੁੰਦਾ
ਅਸੀਂ ਬਣ ਕੇ ਕਿਸੇ ਦੇ ਰਹਿ ਜਾਂਦੇ
ਜੇ ਲਾਇਆ ਤੂੰ ਝੂਠਾ ਲਾਰਾ ਨਾ ਹੁੰਦਾ
ਸਾਨੂੰ ਰੁੱਤਾਂ ਦਾ ਨਹੀਂ ਸੀ ਪਤਾ ਲੱਗਣਾ
ਬਾਅਦ ਬਸੰਤ, ਪਤਝੜ ਦਾ ਨਜ਼ਾਰਾ ਨਾ ਹੁੰਦਾ
ਸਦਾ ਰਹਿਣਾ ਸੀ ਸੁੱਖਾਂ ਦੀ ਮਸਤੀ ਅੰਦਰ
ਜੇ ਦੁੱਖਾਂ ਦਾ ਕਦੇ ਪਸਾਰਾ ਨਾ ਹੁੰਦਾ
ਸੜਦੇ ਅਸੀਂ ਨਾ ਕਦੇ ਧੁੱਪਾਂ ਅੰਦਰ
ਛਾਵਾਂ ਬੇਗਾਨੀਆਂ ਦਾ ਤੱਕਿਆਂ ਸਹਾਰਾ ਨਾ ਹੁੰਦਾ
ਤੇਰੇ ਹੁਸਨ ਦੀ ਝਲਕ ਜੇ ਨਾ ਪੈਂਦੀ
ਦਿਲ ਸਾਡਾ ਵੀ ਤਾਂ ਅਵਾਰਾ ਨਾ ਹੁੰਦਾ