ਭਗਤ ਸਿੰਘਾਂ ਤੇਰੀ ਸੋਚ

ਲ਼ੱਖਾਂ ਦੁੱਖ਼ਾਂ ਨਾਲ ਜੂਝਦੇ ,
ਕਿਹੜਾ ਦਰਦ ਸੁਣਾਵਾਂ ਪਹਿਲਾਂ ?
ਬੇਰੁਜ਼ਗਾਰੀ ,ਭ੍ਰਿਸ਼ਟ ਸਿਆਸਤ ,
ਰਿਸ਼ਵਤ ਖੋਰ ਦਿਖਾਵਾਂ ਪਹਿਲਾਂ ?
ਕਿਸਾਨ - ਕਿਸਾਨੀ ਮਰਦੀ ਜਾਂਦੀ ,
ਮਰਨੋਂ ਕਿਵੇਂ ਬਚਾਵਾਂ ਇਸਨੂੰ ।
ਬੱਚਾ ਵਿਲਕੇ ਰੋਟੀ ਖਾਤਿਰ ,
ਬਿਕੁੱਟ ਕਿਥੋਂ ਖੁਵਾਵਾਂ ਇਸਨੂੰ ।
ਭਰੂਣ ਖਾਂਦੀਆਂ ਖ਼ੁਦ ਹੀ ਮਾਵਾਂ ,
ਧੀਆਂ ਕਿਥੋਂ ਲਿਆਈਏ ਦੱਸ ਹੁਣ ।
ਭਗਤ ਸਿੰਘਾਂ ਤੇਰੀ ਸੋਚ ਦਾ ਦੀਵਾ ,
ਕਿਵੇਂ ਮਸ਼ਾਲ ਬਣਾਈਏ ਦੱਸ ਹੁਣ ।
ਆਜ਼ਾਦ ਮੁਲਕ ,ਗ਼ੁਲਾਮ ਜ਼ਿੰਦਗੀਆਂ ,
ਕਿਵੇਂ ਆਜ਼ਾਦ ਕਹਾਈਏ ਦੱਸ ਹੁਣ ॥