ਸੁੱਕੇ ਪੱਤਿਆਂ ਵਾਂਗੂੰ ਖਿੰਡ ਜਾਵਣਗੇ ਰਿਸ਼ਤੇ
ਕੀ ਮਿਲੇਗਾ ਹਵਾ ’ਚ ਸੱਚ ਖਿਲਾਰ ਕੇ,
ਹੁਣ ਤੱਕ ਹਿੱਸੇ ਆਈ ਨਫਰਤ ਅੰਤਾਂ ਦੀ
ਨਾ ਹੋਵੇ ਭਰੋਸਾ ਪਿਆਰਾਂ ਦੇ ਇਜ਼ਹਾਰ ’ਤੇ,
ਮਲਾਹ ਖੁਦ ਹੀ ਸਾਗਰਾਂ ’ਚ ਗੁੰਮ ਗਏ
ਬੇੜੀ ਨੇ ਦੋਸ਼ ਕੀ ਲਾਉਣੇ ਮੰਝਧਾਰ ’ਤੇ,
ਆਖਿਰ ਨੂੰ ਜਿੱਤ ਆਉਣੀ ਹਿੱਸੇ ਉਨ੍ਹਾਂ ਦੇ
ਮੈਦਾਨ ’ਚ ਮੁੜ ਮੁੜ ਉਠੇ ਨੇ ਜੋ ਹਾਰ ਕੇ,
ਸਿਦਕ ਸਾਡਾ ਕੀ ਪਰਖਣਗੇ ਟੁਕੜੇ ਕੱਚ ਦੇ
ਅਸਾਂ ਤੁਰਦੇ ਆਏ ਹਾਂ ਤਲਵਾਰ ਦੀ ਧਾਰ ’ਤੇ