ਸਾਡੀ ਜਾਤ ਏ ਪੰਜਾਬੀ, ਸਾਡੀ ਪਾਤ ਏ ਪੰਜਾਬੀ
ਸਾਨੂੰ ਲਾਡ ਲਡਾਉਣ ਵਾਲੀ ਮਾਤ ਏ ਪੰਜਾਬੀ
ਸਾਡਾ ਦੀਨ ਈ ਮਾਨ ਤੇ ਔਕਾਤ ਏ ਪੰਜਾਬੀ
ਕਿਤੇ ਭੁੱਲ ਨਾ ਜਾਇਓ ਪੰਜਾਬੀਓ
ਗੁਰੂਆਂ ਤੇ ਪੀਰਾਂ ਵੱਲੋਂ ਮਿਲੀ ਸੌਗ਼ਾਤ ਏ ਪੰਜਾਬੀ