ਹੁਣ ਪਰਖ ਕੇ ਮੈਂ ਵੇਖ ਲਿਆ, ਸਭ ਹੁੰਦੇ ਯਾਰ ਨੇ ਸੁੱਖਾਂ ਦੇ ,
ਕੋਈ ਬਾਂਹ ਨਹੀਂ ਫੜਦਾ ਉਸ ਵੇਲੇ, ਜਦੋਂ ਝੱਖੜ ਝੁੱਲਦੇ ਦੁੱਖਾਂ ਦੇ |
ਅੱਜ ਕੁੱਖਾਂ ਕਬਰਾਂ ਬਣ ਗਈਆਂ, ਜਿੱਥੇ ਦਫ਼ਨ ਹੋ ਰਹੀਆਂ ਨੇ ਬਾਲੜੀਆਂ,
ਕਿੱਥੋਂ ਕੁੱਖਾਂ ਵਾਲੀਆਂ ਜੰਮਣਗੀਆਂ, ਜੇ ਹਾਲ ਹੀ ਰਹੇ ਇੰਝ ਕੁੱਖਾਂ ਦੇ |
ਉਹ 'ਕੱਲ ਦੇ ਨੇਤਾ' ਕੀ ਬਣਨੇ, ਜੋ ਗ਼ੁਰਬਤ ਦੇ ਵਿੱਚ ਪਲਦੇ ਨੇ,
ਕੀ ਦੇਸ਼ ਦੀ ਡੋਰ ਸੰਭਾਲਣਗੇ, ਜੋ ਖ਼ੁਦ ਮਾਰੇ ਨੇ ਭੁੱਖਾਂ ਦੇ