ਵਿੱਛੜਿਆਂ ਤੈਥੋਂ ਸਾਲ ਹੋ ਗਏ
ਕੀ ਸੱਜਣਾਂ ਸਾਡੇ ਹਾਲ ਹੋ ਗਏ,
ਲੋਕਾਂ ਦੇ ਨਿੱਤ ਚੜ੍ਹਨ ਸਵੇਰੇ
ਸਾਥੋਂ ਕਾਲੀਆਂ ਰਾਤਾਂ ਨਹੀ ਮੁਕੀਆਂ,
ਨੈਣਾਂ ਦੀ ਬਦਲੀ ਵਰਦੀ ਏ,
ਅਜ ਵੀ ਬਰਸਾਤਾਂ ਨਹੀ ਮੁਕੀਆਂ|