ਕਮਲੀ ਕਰਕੇ ਮੇਰਾ ਹਾਲ ਨੀ ਪੁੱਛਦਾ
ਵੇ ਮੈ ਹਿਜਰ ਤੇਰੇ ਦੀ ਮਾਰੀ,
ਆਪਣੇ ਦਿਲ ਦੀਆਂ ਦੱਸਦਾ ਨਹੀਂ ਤੂੰ
ਵੇ ਮੈਂ ਪੁੱਛ ਪੁੱਛ ਤੈਥੋਂ ਹਾਰੀ,
ਇਸਕ ਤੇਰੇ ਦੇ ਖੂਹ ਵਿੱਚ ਡੁੱਬ ਗਈ
ਵੇ 'ਬੱਲ' ਮੈਂ ਸਾਰੀ ਦੀ ਸਾਰੀ|