ਜਿੰਦਗੀ ਨਾ ਹੁਣ ਕਿਸੇ ਕੰਮ ਦੀ ਏ
ਸਚ ਕਹਨਾ ਗੱਲ ਉਧੜੇ ਚੰਮ ਦੀ ਏ
ਹਕ਼ ਸਚ ਲਈ ਮਰਣਾ ਅਣਖ ਨਾਲ ਖੜਨਾ
ਹੁਣ ਰਹ ਗਿਆ ਪੁਰਾਣੀਆ ਕਿਤਾਬਾਂ ਚ
ਹੁਣ ਨਾ ਲਭਦਾ ਭਗਤ ,ਸਰਾਭਾ ਕਿਤੇ
ਊਧਮ ਗਦਰੀ ਬਾਬੇਆਂ ਪਾ ਦਿੱਤਾ ਭੋਗ
ਚਮਕੋਂਦੇ ਰਹ ਗਏ ਸਿਰਫ ਬੁੱਤਾਂ ਨੂ
ਦਾਤਾ ਵਾਰੇ ਜਿਨਾ ਤੋਂ ਤੂੰ ਸੀ ਲਾਲ ਆਪਣੇ
ਭਾਲਦਾ ਜੇ ਤੂ ਨਈ ਵਿਖਾਓੰਦਾ ਕੋਈ ਪੁੱਤਾਂ ਨੂ
ਬਸ ਰਹ ਗਿਆ ਸਚ ਹਨੇਰੀ ਕੋਠੜੀ ਚ
"ਬਰਾੜਾ " ਗੱਲ ਸਚੀ ਮਘਦਾ ਰਹਨਾ ਚਾਨਣ
ਲਕੋਵੋ ਜਿਨਾਂ ਮਰਜ਼ੀ ਭਾਵੇਂ ਗੁਠਾਂ ਨੂ