ਮੁੱਲ ਨੀ ਪਤਾ ਸੀ ਤੈਨੂੰ ਇਸ਼ਕੇ ਦਾ,
ਤਾਹੀਓਂ ਵੇਚ ਨਾਮਣਾ ਖੱਟ ਗਈ ਸੀ.
ਸਦਾ ਪਿਆਰ ਦੀ ਵਰਖਾ ਕੀਤੀ ਅਸਾਂ ਪਰ,
ਛਤਰੀ ਸੰਸਕਾਰਾਂ ਦੀ ਤਾਣ ਤੂੰ ਖੜ੍ ਗਈ ਸੀ.
ਅਣਥੱਕ ਕੋਸ਼ਿਸ਼ ਸੀ ਦਿਲ 'ਚ ਵੱਸਣ ਦੀ ਪਰ,
ਬੂਹੇ ਦਿਲ ਦੇ ਨੂੰ ਵੀ ਜਿੰਦਰਾ ਜੜ੍ ਗਈ ਸੀ
ਉਸੇ ਥਾਏਂ ਪਿਆ ਏ ਤੇਰਾ ਇਸ਼ਕ ਖਜ਼ਾਨਾ,
ਜਿਸ ਦਿਲ ਵਿਹੜੇ ਵਿੱਚ ਤੂੰ ਦੱਬ ਗਈ ਸੀ
ਅੱਜ ਵੀ ਹੈ ਕੋਈ ਜੋ ਮਿੱਟੀ ਵਿੱਚ ਰੁਲਦਾ,
ਜੀਹਨੂੰ ਮਿੱਟੀ ਜਾਣ ਅਧੂਰਾ ਛੱਡ ਗਈ ਸੀ
ਪਰਤ ਕੇ ਦੇਖੇ ਸੱਜਣਾ ਜਦ ਵੀ ਪਿਛਾਂਹ ਨੂੰ,
ਮਿਲਣਗੇ ਯਾਰ ਜਿਹਨਾਂ ਨੂੰ ਠੱਗ ਗਈ ਸੀ
ਉਸ ਥਾਏਂ ਤੈਨੂੰ ਮਿਲੂ ਇੰਤਜ਼ਾਰ ਕਰੀਂਦਾ,
ਜਿਹੜੇ ਵਿੱਚ ਰਾਹਾਂ ਛੱਡ ਗਈ ਸੀ