ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ
ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ
ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ
ਉਹਨਾ ਨੂੰ ਹੀ ਇਹ ਰਾਸ ਠੋਕਰਾਂ ਆਈਆਂ ਨੇ