ਦਿਲਾਂ ਦੀਆਂ ਮਹਿਫਲਾਂ ਸਜਾਉਣ ਵਾਲਾ ਕੋਈ ਨਾ
ਦੋ ਪਲ ਹੱਸ ਕੇ ਬੁਲਾਉਣ ਵਾਲਾ ਕੋਈ ਨਾ,
ਬੁੱਲੀਆਂ ਤੋਂ ਹਾਸੇ ਖੋਹਣਾ ਆਦਤ ਏ ਜੱਗ ਦੀ
ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ,
ਪਿੱਠ ਪਿੱਛੇ ਕਰਨੀ ਬੁਰਾਈ ਆਉਂਦੀ ਸਭ ਨੂੰ
ਗੱਲਾਂ ਮੂੰਹ 'ਤੇ ਸੱਚਿਆਂ ਸੁਨਾਉਣ ਵਾਲਾ ਕੋਈ ਨਾ