ਕਿਉਂ ਰਾਹ ਵੀ ਨੇ ਸੁੰਨ ਸਾਨ ਜਿਹੇ
ਕਿਉਂ ਉੱਜੜੇ-ਉੱਜੜੇ ਵੇਹੜੇ ਨੇ
ਕੀ ਵੱਖ ਮੈਥੋਂ ਮੇਰਾ ਯਾਰ ਹੋਇਆ
ਸਭ ਰੁੱਸੇ ਖੁਸੀਆਂ ਖੇੜੇ ਨੇ
ਇਹ ਨਾ ਹੱਸੇ ਨਾ ਬੋਲੇ ਕੁਝ, ਕਿਉਂ ਅੰਦਰੋ ਅੰਦਰੀ ਲੂਸ ਕਰੇ
ਅਰਬਾਂ ਦੀ ਵਿੱਚ ਅਬਾਦੀ ਦੇ ਦਿਲ ਕੱਲਾ ਕਿਉਂ ਮਹਿਸੂਸ ਕਰੇ