ਸਵਾਰਥ ਨੂੰ ਦਿੰਦੇ ਨੇ ਪਿਆਰ ਦਾ ਨਾਂ ਲੋਕੀਂ,
ਕਿੰਨੇ ਝੂਠੇ ਤੇ ਕਿੰਨੇ ਗਦਾਰ ਨੇ ਲੋਕੀਂ ।
ਵਾਸਨਾ ਪੂਰੀ ਕਰਨ ਲਈ, ਕਰਦੇ ਨੇ ਝੂਠੇ ਇਕਰਾਰ ਲੋਕੀਂ,
ਉੱਲੂ ਸਿੱਧਾ ਹੋਣ ਤੇ ਲੱਤ ਮਾਰ ਜਾਂਦੇ ਨੇ ਲੋਕੀਂ।
ਕਿੰਨ੍ਹੇ ਬੇਸਮਝ ਤੇ ਕਿੰਨ੍ਹੇ ਅਨਜਾਣ ਨੇ ਲੋਕੀਂ,
ਬੇਸ਼ਰਮੀ ਨੂੰ ਇੱਜਤ ਦਾ ਨਾਂ ਦਿੰਦੇ ਨੇ ਲੋਕੀਂ।
ਪੈਸੇ ਵਾਲੇ ਨੂੰ ਨਹੀਂ ਪੈਸੇ ਨੂੰ ਸਲਾਮ ਦਿੰਦੇ ਨੇ ਲੋਕੀਂ।
ਗਰੀਬੀ ਨੂੰ ਨਹੀਂ ਗਰੀਬ ਨੂੰ ਫਿਟਕਾਰ ਦੇ ਲੋਕੀਂ।
ਕਿੰਨੇ ਅੰਨੇ ਤੇ ਕਿੰਨੇ ਬੋਲੇ ਨੇ ਲੋਕੀਂ,
ਸੱਚ ਤੇ ਫਿਟਕਾ ਝੂਠ ਤੇ ਤਾੜੀ ਦਿੰਦੇ ਨੇ ਲੋਕੀਂ।
ਝੂਠ ਨੂੰ ਪਾਉਣ ਖਾਤਰ ਸੱਚ ਨੂੰ ਕਤਲ ਕਰਦੇ ਨੇ ਲੋਕੀਂ।
ਆਪਣੀਆਂ ਹੀ ਨਜ਼ਰਾਂ ਵਿੱਚ ਕਿੰਨਾ ਗਿਰਗੇ ਨੇ ਅੱਜ ਦੇ ਲੋਕੀਂ।
ਕਿੰਨੇ ਬੇਦਰਦ ਦੇ ਕਿੰਨੇ ਜਾਲਮ ਨੇ ਲੋਕੀਂ,
ਕਿਸੇ ਦੀਆਂ ਭਾਵਨਾਂਵਾ ਸਮਝ ਦੀ ਥਾਂ ਉਸ ਤੇ ਹੱਸਦੇ ਨੇ ਲੋਕੀਂ।
ਬੇਸਮਝ ਨੂੰ ਸਮਝਦਾਰ ਮੰਨਦੇ ਨੇ ਲੋਕੀਂ,
ਕਮਲ ਨੂੰ ਪਾਗਲ ਦਾ ਖਿਤਾਬ ਦਿੰਦੇ ਨੇ ਲੋਕੀਂ।