ਖਿਆਲਾਂ ਮੇਰਿਆਂ ਵਿੱਚ ਨਮੀ {ਸਿੱਲ} ਅੱਜ ਐਵੇ ਨਹੀ ਆ ਗਈ
ਇੱਕ ਵਾਰੀ ਤਾਂ ਕਿਤੇ ਬਹਿਕੇ ਕੱਲਾ ਉਹ ਰੋਇਆ ਹੋਵੇਗਾ

ਚਿੱਟੀ ਚਾਦਰ ਵਰਗੀ ਰੂਹ ਨੂੰ ਦਾਗ ਜਿਹੜਾ ਲੱਗਿਆ
ਉਹਨੇ ਗੰਗਾਂ ਜਲ ਵਰਗੇ ਹੰਝੂਆਂ ਨਾਲ ਧੋਇਆ ਹੋਵੇਗਾ

ਅਕਸਰ ਹੀ ਮੇਰੇ ਕੋਲੋ ਗਲਤੀ ਹੋ ਜਾਂਦੀ ਸੀ ਕੋਈ
ਮੇਰੇ ਪਿਆਰ ਵਿੱਚੋ ਕੋਈ ਚੰਗਾਂ ਗੁਣ ਤਾਂ ਟੋਹਿਆਂ ਹੋਵੇਗਾ

ਫੁੱਲਾਂ ਵਰਗਾ ਸੁਭਾਅ ਉਹਦਾ ਮੁਰਝਾਅ ਜਾਂਦਾ ਸੀ ਛੇਤੀ
ਮੇਰਾ ਕੰਡਿਆਂ ਵਰਗਾ ਬੋਲ ਕੋਈ ਉਹਨੂੰ ਛੋਹਿਆ ਹੋਵੇਗਾ

"ਗੈਵੀ" ਤਾਂ ਉਹਨੂੰ ਹਰ ਵੇਲੇ ਆਪਣੀਆਂ ਨਜਰਾਂ ਵਿੱਚ ਰੱਖਦਾ
ਮੈਨੂੰ ਧੱਕਾ ਦੇਕੇ ਬਾਹਰ ਬੂਹਾ ਪਲਕਾਂ ਦਾ ਢੋਹਿਆ ਹੋਵੇਗਾ