ਹੀਰ ਆਖਿਆ ਜਾਇਕੇ ਖੋਲ ਬੁੱਕਲ ਉਹਦੀ ਵੇਸ ਨੂੰ ਫੂਕ ਦਖਾਵਨੀ ਹਾਂ
ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਗੱਲਾਂ ਪੁਰਜ਼ੇ ਕਤਲ ਆਸ਼ਕਾਂ ਦੇ ਉਤੇ ਧਾਵਨੀ ਹਾਂ
ਅੱਗੇ ਚਾਕ ਸੀ ਖਾਕ ਕਰ ਸਾੜ ਸੁੱਟਾਂ ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ
ਉਹਦੇ ਪੈਰਾਂ ਦੀ ਖਾਕ ਹੈ ਜਾਨ ਮੇਰੀ ਸਾਰੀ ਸੱਚ ਦੀ ਨਿਸ਼ਾ ਦਵਾਵਨੀ ਹਾਂ
ਮੋਇਆ ਪਿਆ ਹੈ ਨਾਲ ਫਰਾਕ ਰਾਂਝਾ ਈਸਾ ਵਾਂਗ ਮੁੜ ਫੇਰ ਜਵਾਵਨੀ ਹਾਂ