ਲਿਆ ਹੀਰ ਸਿਆਲ ਜੋ ਦੀਦ ਕਰੀਏ ਆ ਜਾ ਵੋ ਦਿਲਬਰਾ ਵਾਸਤਾ ਈ
ਜਾਇਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ ਘੁੰਢ ਲਾਹ ਵੋ ਦਿਲਬਰਾ ਵਾਸਤਾ ਈ
ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ ਝਾਕ ਲਾਹ ਵੋ ਦਿਲਬਰਾ ਵਾਸਤਾ ਮੈਂ ਈ
ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ ਗਲੋਂ ਲਾਹ ਵੋ ਦਿਲਬਰਾ ਵਾਸਤਾ ਈ
ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ ਤੇਰੀ ਚਾਹ ਵੋ ਦਿਲਬਰਾ ਵਾਸਤਾ ਈ
ਲੋੜ੍ਹੇ ਲੁਟਿਆਂ ਨੈਨਾਂ ਦੀ ਝਾਕ ਦੇ ਕੇ ਲੋੜ੍ਹ ਜਾ ਵੋ ਦਿਲਬਰਾ ਵਾਸਤਾ ਈ
ਵਾਰਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ ਸਿਰੋਂ ਲਾ ਵੋ ਦਿਲਬਰਾ ਵਾਸਤਾ ਈ..