ਕੁਛ ਕੱਢਣ ਪਾਉਣ ਨੂੰ ਬਚਿਆ ਨਾ,
ਕੋਈ ਰੁੱਸਣ ਮਨਾਉਣ ਨੂੰ ਬਚਿਆ ਨਾ,
ਕੋਈ ਰੋਣ ਹਸਾਉਣ ਨੂੰ ਨੂੰ ਬਚਿਆ ਨਾ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਸਾਨੂੰ ਆਪਣਿਆਂ ਮਾਰ ਮੁਕਾਇਆ ਏ,
ਦਿਲ ਪੈਰੀਂ ਲੱਤੜ ਵਿਖਾਇਆ ਏ,
ਸਾਨੂੰ ਹੱਸਦਿਆਂ ਨੂੰ ਬਹੁਤ ਰਵਾਇਆ ਏ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਦਿਲ ਦੇ ਟੁਕੜੇ- ਟੁਕੜੇ ਕਰ ਗੈਰਾਂ ਨਾਲ ਬਹਿ ਕੇ ਚਲੇ ਗਏ,
ਸਬ ਤੇਰੀਆਂ ਗੱਲਾਂ ਝੂਠੀਆਂ ਨੇ ਬਸ ਐਨਾ ਕਹਿ ਕੇ ਚਲੇ ਗਏ,
ਜਦ ਜਾਨੋਂ ਵਧ ਪਿਆਰੇ ਈ ਗਮ ਝੋਲੀ ਪਾ ਕੇ ਚਲੇ ਗਏ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਜਦ ਆਪਣਿਆਂ ਹੀ ਲੁੱਟਿਆ ਏ
ਸਾਡੇ ਅਰਮਾਨਾਂ ਦਾ ਗਲ ਘੁੱਟਿਆ ਏ ,
ਯਾਰੋ ਸਾਡਾ ਤਾਂ ਦਿਲ ਟੁੱਟਿਆ ਏ,,
ਫਿਰ ਕੀ ਲੈਣਾ ਏ ਜਿਂਦਗੀ ਤੋਂ,