ਕਿੱਥੋਂ ਲਭਦੈਂ ਬਹਾਰਾਂ ਹਰ ਥਾਂ ਤੇ ਖਾਰ ਇਥੇ ।
ਜਿੰਨੇ ਸਹੀਦ ਦਿਸਦੇ ਉਨੇ ਗਦਾਰ ਇਥੇ ।
ਪੁੱਤਾਂ ਨੂੰ ਲੱਭਦੇ ਫਿਰਦੇ ਮਾਪੇ ਹਜਾਰ ਇੱਥੇ।
ਧੀਆਂ ਨਹੀ ਆਉਣ ਦਿੰਦੇ ਕੁੱਖਾਂ ਤੋਂ ਬਾਹਰ ਇਥੇ।
ਬਣ ਕੇ ਦਿਲਾਂ ਦੇ ਜਾਂਨੀ ਕਰਦੇ ਨੇ ਵਾਰ ਇਥੇ।
ਲੱਭ ਦੇ ਨੇ ਭਾਈ ਬਣਕੇ ਆਪਣੇ ਸਿਕਾਰ ਇਥੇ।
ਵੈਰੀ ਦੇ ਦਿਲ ਨੂੰ ਰਹਿਦੈ ਵੜਿਆ ਖੁਮਾਰ ਇਥੇ।
ਬੰਦੇ ਵੀ ਬੁੱਤ ਬਣੇ ਨੇ ਕਰ ਕਰ ਪੁਕਾਰ ਇਥੇ ।
ਜਿਸਮਾਂ ਦੀ ਮੰਡੀ ਲਉਦੇ ਧਰਮਾਂ ਦੇ ਯਾਰ ਇਥੇ।
ਤੂੰ ਦੱਸ ਕਹਿੜਾ ਲੱਭਦੈ ਲੱਖਾਂ ਜਗਤਾਰ ਇਥੇ।