ਜਿਉਂਦੇ ਨੂੰ ਜਿੰਨਾਂ ਨਾ ਪੁਛਿਆ ਮਰੇ ਬਾਦ ਬੁੱਤ ਬਣਾਂਦੇ।
ਤੇਰੀ ਸਮਾਧੀ ਤੇ ਤੇਰੇ ਦੁਸ਼ਮਣ ਵੀ ਸ਼ਰਧਾਂਜਲੀ ਢੁੱਲ ਚੜਾਂਦੇ।

ਵਿਕ ਗਿਆ ਜਿਸ ਜਹਾਨ ਵਿੱਚ ਤੇਰਾ ਸਾਰਾ ਘਰ-ਬਾਰ,
ਜੀਹਦੇ ਕਾਰਨ ਤੈਨੂੰ ਜਿੰਦਗੀ ਤੇ ਰਿਹਾ ਨਾ ਕੋਈ ਇਤਬਾਰ,
ਉਸ ਜਹਾਨ ਦੇ ਲੋਕ ਤੇਰੀਆਂ ਗਜਲਾਂ ਮਹਿਫਲਾਂ ਵਿੱਚ ਗਾਂਦੇ।

ਤੇਰੇ ਇਸ਼ਕ ਦਾ ਜਿੰਨ੍ਹਾਂ ਵੈਰੀਆਂ ਨੇ ਬਹੁਤ ਮਜਾਕ ਉਡਾਇਆ,
ਤੇਰੇ ਡੁੱਬ ਮਰਨ ਲਈ ਜਿੰਨਾਂ ਗਮਾਂ ਦਾ ਸਮੁੰਦਰ ਪਟਵਾਇਆ,
ਉਹ ਤੇਰੀਆਂ ਖਾਲੀ ਬੋਤਲਾਂ ਨੂੰ ਆਪਣੇ ਤੀਰਥਾਂ ਤੇ ਸਜਾਂਦੇ।

ਯਕੀਨ ਕਰੀ ਸੱਚੇ ਦੋਸਤਾ ਮੈਂ ਤੇਰੇ ਰਾਹਾਂ ਤੇ ਚਲਦਾ ਰਹਾਂਗਾ,
ਤੋਰੀ ਸੀ ਜਿਹੜੀ ਲੜੀ ਤੂੰ ਗੀਤਾਂ ਨਾਲ ਭਰਦਾ ਰਹਾਂਗਾ,
ਸੂਲੀ ਟੰਗ ਦੇਣ ਮੈਨੂੰ ਵੀ ਜੋ ਤੇਰੇ ਕਾਤਿਲ ਅਖਵਾਂਦੇ