ਗਾਥਾ ਜੁਲਮ ਦੀ ਜਦੋਂ ਪਰਚਾਰ ਹੋਵੇਗੀ,
ਸਾਡਾ ਸਿਰ ਤੇ ਤੇਰੀ ਕਟਾਰ ਹੋਵੇਗੀ।1।

ਕੌਣ ਸੱਚਾ ? ਦੀ ਜਦੋਂ ਵੀ ਪਰਖ ਹੋਊ,
ਤਵੀ ਦੇ ਤਖਤ ਤੇ ਸੱਚੀ ਸਰਕਾਰ ਹੋਵੇਗੀ।2।

ਵਿੱਸਰੀ ਤੂੰਂ ਜੇ ਮੇਰਿਆਂ ਚੇਤਿਆਂ ਚੋਂ,
ਅੰਬਰ ਕੰਬੇਗਾ ਧਰਤੀ ਸ਼ਰਮਸਾਰ ਹੋਵੇਗੀ।3।

ਪੈੜ ਲੱਭ ਕੇ ਹਵਾ ਚੋਂ ਚਾਨਣਾਂ ਦੀ,
ਸਾਜਿਸ਼ ਕਰਦੀ ਨ੍ਹੇਰੀ ਤਲਵਾਰ ਹੋਵੇਗੀ।4।

ਮਾਣ ਟੁੱਟੇਗਾ ਮਹਿਲਾਂ ਤੇਰਿਆਂ ਦਾ
ਝੁੱਗੀ ਸਾਡੀ ਨਾ ਜਦ ਕਰਜ਼ਦਾਰ ਹੋਵੇਗੀ।5।

ਹਸਰਤ ਤੇਰੇ ਮਿਲਣ ਦੀ ਹੋਵੇਗੀ ਬਸ ਬਾਕੀ
ਮੌਤ ਖੜੀ ਜਦ ਮੇਰੇ ਦੁਆਰ ਹੋਵੇਗੀ