ਠੋਕਰ ਹੈ ਪੈਰ ਪੈਰ ਤੇ,ਸੁੱਖ ਇੱਕ ਵੀ ਨਹੀਂ
ਦੁੱਖਾਂ ਭਰੀ ਇਹ ਜਿ਼ੰਦਗੀ,ਕੋਈ ਜਿ਼ੰਦਗੀ ਨਹੀਂ

ਮੇਥੋਂ ਸੁਖੀ ਨੇ ਵਸਦੇ, ਦੋਜ਼ਖ ਦੇ ਲੋਕ ਵੀ
ਮੇਰੇ ਜੇਹਾ ਬਦ ਕਿਸਮਤ,ਦਿਸਦਾ ਕੋਈ ਨਹੀਂ

ਧੱਕੇ ਠੇਡੇ ਠੋਕਰਾਂ , ਚੋਟਾਂ ਤੇ ਹਾਦਸੇ
ਖਾ ਖਾ ਕੇ ਮੁਸਕੁਰਾਇਆ,ਕੀਤੀ ਮੈਂ ਸੀ ਨਹੀਂ

ਜਿ਼ੰਦਗੀ ਵਿੱਚ ਫੁੱਲਾਂ ਦੀ,ਰੰਗਤ ਤਾਂ ਖੂਬ ਸੀ
ਪਰ ਕਿਸੇ ਵੀ ਫੁੱਲ ਦੀ,ਖੁਸ਼ਬੂ ਮਿਲੀ ਨਹੀਂ

ਲੱਖਾਂ ਸਦਮੇਂ ਸੈਹਿ ਲਏ,ਦੜ ਵੱਟ ਦਿੱਲ ਨੇ
ਸਿ਼ਕਵਾ ਵੀ ਕੀਤਾ ਨਹੀਂ,ਆਹ ਵੀ ਨਿਕਲੀ ਨਹੀਂ

ਵੈਰੀ ਤਾਂ ਫਿਰ ਵੀ ਅਰਸ਼ੀ,ਹੁੰਦੇ ਹਨ ਵੈਰੀ
ਮੇਰੇ ਦੋਸਤਾਂ ਨੇ ਵੀ ਤਾਂ,ਕੀਤੀ ਭਲੀ ਨਹੀਂ