ਉੱਚੀਆਂ-ਉੱਚੀਆਂ ਬਾਂਹਾ ਚੁੱਕ ਕੇ ਉੱਚੀ-ਉੱਚੀ ਬੋਲਣ ਵਾਲੇ,
ਜਦ ਖੜਨੇ ਦੀ ਵਾਰੀ ਆਈ ਕਿੰਨੇ ਹੀ ਸਰਦਾਰ ਗਵਾਚੇ।

ਜਦ ਔਕੜ ਵਿਚ ਅੱਗੇ ਵਧਕੇ ਘੁੱਟਕੇ ਉਸ ਨੇ ਹੱਥ ਫੜ ਲਿਆ,
ਬਹੁਤ ਚਿਰਾਂ ਤੋਂ ਬੋਝ ਬਣੇ ਹੋਏ ਦਿਲ ਦੇ ਸਾਰੇ ਭਾਰ ਗਵਾਚੇ।

ਦੁੱਖਾਂ ਦੇ ਇਸ ਪਾਣੀ ਵਿੱਚੋਂ ਹਰ ਕੋਈ ਛੇਤੀ ਲੰਘਣਾ ਚਾਹੁੰਦਾ,
ਵਿਰਲੇ ਇਸ ਚੋਂ ਪਾਰ ਗਏ ਨੇ ਬਹੁਤੇ ਅੱਧ ਵਿਚਕਾਰ ਗਵਾਚੇ।

ਜੰਗ ਤੇ ਜਾਣ ਤੋਂ ਪਹਿਲਾਂ ਮੈਂ ਸਬ ਸੋਚਾਂ ਦੇ ਹਥਿਆਰ ਵੀ ਪਰਖੇ,
ਪਿਆਰ ਦੇ ਉਸ ਦੇ ਤੀਰਾਂ ਮੂਹਰੇ ਮੇਰੇ ਸਾਰੇ ਵਾਰ ਗਵਾਚੇ।