ਹਰ ਖੁਸ਼ੀ ਹਰ ਸ਼ੌਕ ਹੈ ਕੁਰਬਾਨ ਉਸ ਲਈ,
ਹੈ ਅਸਾਂ ਰੱਖੀ ਬਚਾ ਕੇ ਜਾਨ ਉਸ ਲਈ,
ਪਰ ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ,
ਬਣ ਗਏ ਜਦ ਤੋਂ ਅਸੀਂ ਮਹਿਮਾਨ ਉਸ ਲਈ.