ਜੇਹੜਾ ਸੂਲਾਂ ਤੇ ਕੰਡਿਆਂ ਨੂੰ, ਹੱਸ ਹੱਸ ਜ਼ਰ ਗਿਆ ਹੋਣਾ ।
ਉਹ ਹਨੇਰੇ ਦੀ ਸਰਦਲ ਤੇ, ਕੋਈ ਦੀਵਾ ਧਰ ਗਿਆ ਹੋਣਾ ।
ਕੋਈ ਡਰਦਾ ਤੂਫਾਨਾਂ ਤੋਂ, ਖ਼ੜ੍ਹਾ ਹੀ ਰਿਹਾ ਕਿਨਾਰੇ ਤੇ,
ਉਹ ਜਿਸਨੇ ਛਾਲ ਮਾਰੀ ਸੀ, ਲੱਗਦਾ ਤਰ ਗਿਆ ਹੋਣਾ ।
ਝੂਠਾ ਜਿਹਾ ਮੁਸਕਰਾਉਣੇ ਦਾ, ਐਸਾ ਢੰਗ ਆ ਗਿਆ ਸਾਨੂੰ,
ਤੈਨੂੰ ਇਹ ਲੱਗਦਾ ਸ਼ਾਇਦ, ਕਿ ਜ਼ਖ਼ਮ ਭਰ ਗਿਆ ਹੋਣਾ,