ਸ਼ੀਸ਼ਾ ਟੁੱਟੇ ਤੇ ਤੜ - ਤੜ ਹੋਵੇ
ਪੱਥਰ ਟੁੱਟੇ ਤੇ ਅੱਗ ਲਾਵੇ,
ਤਾਰਾ ਟੁੱਟੇ ਅਸਮਾਨ ਦੀ ਹਿੱਕ ਚੋ
ਇਕ ਜਖਮ ਜਿਹਾ ਕਰ ਜਾਵੇ,
ਪਰ ਇਹ ਚੰਦਰਾ ਦਿਲ ਜਦ ਵੀ ਟੁੱਟਿਆ
ਇਹਦੇ ਟੁੱਟਿਆਂ ਆਵਾਜ ਨਾ ਆਵੇ|